Filter quotes by topic
Famous Mandeep khanpuri Quotes
“ਉਸ ਨੇ ਇੱਕ ਨਾ ਇੱਕ ਦਿਨ ਮੰਜਿਲ ਮਿਲ ਹੀ ਜਾਂਦੀ ਹੈ ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ”
“ਉਸ ਨੂੰ ਇੱਕ ਨਾ ਇੱਕ ਦਿਨ ਮੰਜਿਲ ਲੱਭ ਹੀ ਜਾਂਦੀ ਹੈ ਜਿਹੜਾ ਰਾਹਾਂ ਦੇ ਵਿੱਚ ਭਟਕਣਾ ਸ਼ੁਰੂ ਕਰ ਦਿੰਦਾ ਹੈ”
“ਜਿਨ੍ਹਾਂ ਹੀ ਇਨਸਾਨ ਗੁੱਸੇ ਵਿੱਚ ਕਿਸੇ ਨੂੰ ਬੋਲਦਾ ਹੈ ਉਨ੍ਹਾਂ ਹੀ ਗੁੱਸਾ ਚਲੇ ਜਾਣ ਤੇ ਪਛਤਾਉਂਦਾ ਹੈ”
“ਚੋਰ ਡਾਕੂ ਘਰਾਂ ਨੂੰ ਲੁੱਟਦੇ ਨੇ ਦੇਸ਼ ਨੂੰ ਲੁੱਟ ਕੇ ਤਾਂ ਸਰਕਾਰਾਂ ਖਾਂਦੀਆਂ ਨੇ”
“ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਪਰਮਾਤਮਾ ਨੂੰ ਲੱਖ ਵਾਰ ਨਮਸਕਾਰ ਕਰਨ ਦੇ ਬਰਾਬਰ ਹੁੰਦਾ ਹੈ”
“ਜਿਹੜਾ ਦੂਜਿਆਂ ਦਾ ਸੋਚਦਾ ਏ ਉਸ ਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ”
“ਦੂਜਿਆਂ ਨੂੰ ਦੋਸ਼ੀ ਨਾ ਠਹਿਰਾਓ ਜੇ ਤੁਸੀਂ ਸਫਲ ਨਹੀਂ ਹੋ ਸਕੇ ਯਕੀਨਨ ਤੁਸੀਂ ਮਿਹਨਤ ਘੱਟ ਕੀਤੀ ਹੈ”
“ਸਮੁੰਦਰ ਵਿਚ ਛਾਲ ਮਾਰਨ ਨਾਲ ਦੋ ਗੱਲਾਂ ਵਾਪਰਦੀਆਂ ਨੇ ਜਾਂ ਤਾਂ ਤੁਸੀਂ ਡੁੱਬ ਜਾਨੇ ਓ ਜਾਂ ਫਿਰ ਤੈਰਨਾ ਆ ਜਾਂਦਾ ਹੈ”
“ਇਨਸਾਨੀਅਤ ਤੋਂ ਬਿਨਾਂ ਇਨਸਾਨ ਸਿਰਫ ਇਕ ਮਿੱਟੀ ਦਾ ਖਿਡਾਉਣਾ ਹੁੰਦਾ ਹੈ”
“ਦੁਨੀਆ ਸੱਪ ਦੀ ਤਰ੍ਹਾਂ ਨਹੀਂ ਦੋਮੂੰਹੀ ਦੀ ਤਰ੍ਹਾਂ ਡੰਗਦੀ ਏ ਇਸ ਕਰਕੇ ਬਚਾਅ ਵਿਚ ਹੀ ਬਚਾਅ ਹੈ”
“ਦਿਲ ਕਦੇ ਨਹੀ ਟੁੱਟਦਾ ਕਿਉਂਕਿ ਅਸਲ ਵਿੱਚ ਦਿਲ ਸ਼ੀਸ਼ੇ ਦਾ ਬਣਿਆ ਹੀ ਨਹੀਂ ਹੁੰਦਾ”
“ਤੁਹਾਨੂੰ ਖੁਦ ਨੂੰ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਲੋਕ ਤਾਂ ਹੌਸਲਾ ਦਿੰਦੇ ਨੀ ਤੋੜਦੇ ਹੁੰਦੇ ਆ”
“ਕਦੇ ਵੀ ਕਿਸੇ ਨੂੰ ਘੱਟ ਨਾ ਸਮਝੋ ਜਿਸ ਰਸਤੇ ਚੋ ਕੀੜੀ ਲੰਘ ਸਕਦੀ ਆ ਹਾਥੀ ਸੋਚ ਵੀ ਨਹੀਂ ਸਕਦਾ”
“ਨਿੱਕੀਆਂ ਨਿੱਕੀਆਂ ਗੱਲਾਂ ਤੇ ਰਿਸ਼ਤੇ ਤੋੜਨ ਵਾਲੇ ਕਦੇ ਵੀ ਵੱਡੇ ਨਹੀਂ ਹੋ ਸਕਦੇ”
“ਦੂਜਿਆਂ ਨਾਲ ਬੇਈਮਾਨੀ ਕਰਕੇ ਬਣਾਈਆ ਘਰ ਦੀਆਂ ਚੀਜ਼ਾਂ ਮੜ੍ਹੀਆਂ ਦੀਆਂ ਲੱਕੜਾਂ ਵਰਗੀਆਂ ਹੁੰਦੀਆਂ ਹਨ”
“ਸੱਚੇ ਇਨਸਾਨ ਨਾਲ ਕੀਤਾ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਦਰਵਾਜੇ ਖੋਲ੍ਹ ਦਿੰਦਾ ਹੈ”
“ਘੱਟ ਬੋਲਣਾ ਚੰਗੀ ਗੱਲ ਆ ਪਰ ਕਿਤੇ ਗਲਤ ਹੁੰਦਾ ਦੇਖ ਕੇ ਚੁੱਪ ਰਹਿਣਾ ਮੂਰਖਤਾ ਦੀ ਨਿਸ਼ਾਨੀ ਹੁੰਦਾ ਹੈ”
“ਮਿਹਨਤ ਕਰਨੀ ਸਿੱਖ ਲਵੋ ਅਸਫਲਤਾਵਾਂ ਤੁਹਾਨੂੰ ਛੂਹ ਵੀ ਨਹੀਂ ਸਕਣਗੀਆਂ”
“ਜਿਹੜੇ ਮਿਹਨਤ ਕਰਨ ਨੂੰ ਡਰਦੇ ਨੇ ਸਫਲਤਾਵਾਂ ਉਹਨਾਂ ਤੋਂ ਸ਼ਰਮਾਉਂਦੀਆਂ ਹੀ ਰਹਿ ਜਾਂਦੀਆਂ ਨੇ।”
“ਝੂਠੇ ਲੋਕਾਂ ਨਾਲ ਦੋਸਤੀ ਕਰਨਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੁੰਦਾ ਹੈ।”
“ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਸੱਚ ਸੁਣਨਾ ਤੇ ਸੱਚ ਬਰਦਾਸ਼ਤ ਕਰਨਾ”
“ਜ਼ਿੰਦਗੀ ਵਿਚ ਹਨੇਰਾ ਆਉਣਾ ਵੀ ਲਾਜ਼ਮੀ ਹੈ ਤੁਹਾਨੂੰ ਤੁਹਾਡੀ ਚਮਕ ਦਾ ਫੇਰ ਹੀ ਪਤਾ ਲੱਗੇਗਾ!”
“ਕਦੇ ਵੀ ਫਿਕਰ ਨਾ ਕਰੋ ਕਿਉਂਕਿ ਚਿੰਤਾ ਨਾਲ ਸਿਰਫ ਬਿਮਾਰੀਆਂ ਲੱਗਦੀਆਂ ਨੇ ਮਸਲੇ ਹੱਲ ਨਈਂ ਹੁੰਦੇ”
“ਸਾਡੇ ਲਈ ਤਾ ਖ਼ੁਸ਼ੀਆਂ ਦਾ ਸੈਲਾਬ ਹੈ ਅੰਮੀ , ਅਸੀਂ ਅੱਖਰ ਹਾਂ ਉਸ ਦੇ ਤੇ ਕਿਤਾਬ ਹੈ ਅੰਮੀ ॥”
“ਜ਼ਿੰਦਗੀ ਦਾ ਪਹੀਆ ਚੱਲਦਾ ਹੀ ਰਹੇ ਤਾਂ ਚੰਗਾ ਨਹੀਂ ਤਾਂ ਖੜ੍ਹੀਆਂ ਚੀਜ਼ਾਂ ਨੂੰ ਤਾਂ ਜੰਗ ਪੈ ਜਾਂਦਾ ਹੈ”
“ਅਸਲ ਵਿਚ ਬੜੇ ਕਾਮਯਾਬ ਨੇ ਉਹ ਲੋਕ ਜਿਹੜੇ ਮਤਲਬ ਕੱਢ ਕੇ ਟਾਟਾ ਬਾਏ ਬਾਏ ਕਰ ਜਾਂਦੇ ਨੇ”
“ਜਿਹੜਾ ਰੁੱਖ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਵੇ ਉਹਦਾ ਅੰਤ ਨਜ਼ਦੀਕ ਹੀ ਹੁੰਦਾ ਏ !”
“ਕਿਸੇ ਪਿੱਛੇ ਬਿਲਕੁਲ ਹੀ ਸਸਤੇ ਨਾ ਬਣੋ ਕਿਉਂਕੀ ਲੋਕ free ਵਿੱਚ ਮਿਲੀਆਂ ਚੀਜ਼ਾਂ ਦੀ ਕਦਰ ਘੱਟ ਹੀ ਕਰਦੇ ਨੇ”
“ਮੇਰੇ ਬਹੁਤ ਘੱਟ ਦੋਸਤ ਨੇ ਕਿਉਕਿ ਮੈਨੂੰ ਨਾ ਤਾਂ ਨਾਟਕ ਪਸੰਦ ਆ ਤੇ ਨਾਂ ਨਾਟਕ ਕਰਨ ਵਾਲੇ ਲੋਕ”
“ਜੇ ਉਡਣ ਦਾ ਸ਼ੌਕ ਰੱਖਦੇ ਹੋ ਡਿੱਗ ਕੇ ਉੱਠਣ ਦਾ ਜਜ਼ਬਾ ਵੀ ਹੋਣਾ ਚਾਹੀਦਾ ਹੈ”